ਨਵੀਂ ਦਿੱਲੀ, 1 ਜੁਲਾਈ
ਕਾਂਗਰਸੀ ਸੰਸਦ ਮੈਂਬਰ ਮਨੀਕਮ ਟੈਗੋਰ ਨੇ ਲੋਕ ਸਭਾ ਦੇ ਸੂਚੀਬੱਧ ਕੰਮ ਨੂੰ ਮੁਲਤਵੀ ਕਰਨ ਦੀ ਮੰਗ ਕਰਦਿਆਂ ਨੀਟ ਯੂਜੀ ਅਤੇ ਯੂਜੀਸੀ ਨੈੱਟ ਪੇਪਰ ਲੀਕ ਨੂੰ ਮਹੱਤਵਪੂਰਨ ਮਾਮਲੇ ਦੇ ਵਿਸ਼ੇ ਦੇ ਤੌਰ ‘ਤੇ ਚਰਚਾ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੂਲ ਗਾਂਧੀ ਨੇ ਵੀ ਨੀਟ ਪੇਪਰ ਮਾਮਲੇ ਬਾਰੇ ਸੰਸਦ ਵਿੱਚ ਚਰਚਾ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ 5 ਮਈ ਨੂੰ ਹੋਈ ਨੀਟ ਯੂਜੀ 2024 ਦੀ ਪ੍ਰੀਖਿਆ ਪੇਪਰ ਲੀਕ ਵਿਵਾਦ ਕਾਰਨ ਘੇਰੇ ਵਿਚ ਆ ਗਈ ਸੀ। ਉਧਰ 18 ਜੂਨ ਨੂੰ ਹੋਈ ਯੂਜੀਸੀ ਨੈੱਟ ਦੀ ਪ੍ਰੀਖਿਆ ਨੂੰ ਵੀ ਅਗਲੇ ਦਿਨ ਰੱਦ ਕਰ ਦਿੱਤਾ ਗਿਆ ਸੀ। —ਏਐੱਨਆਈ