ਵਾਰਾਨਸੀ, 1 ਜੁਲਾਈ
ਸਮਾਜਵਾਦੀ ਪਾਰਟੀ ਦੇ ਆਗੂ ਵਿਜੇ ਯਾਦਵ ਦੇ ਦਸ਼ਸ਼ਵਮੇਧ ਖੇਤਰ ਦੇ ਘਰ ਵਿਚ ਹੋਈ ਗੋਲੀਬਾਰੀ ਦੌਰਾਨ 6 ਸਾਲ ਦੇ ਬੱਚੇ ਸਮੇਤ ਕੁੱਲ ਛੇ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਪਾ ਆਗੂ ਨੇ ਕਿਹਾ ਹੈ ਕਿ ਇਹ ਹਮਲਾ ਉਸਦੇ ਪੂਰੇ ਪਰਿਵਾਰ ਨੂੰ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅੰਕਿਤ ਯਾਦਵ, ਸ਼ੋਭਿਤ ਵਰਮਾ, ਗੋਵਿੰਦ ਯਾਦਵ, ਸਾਹਿਲ ਯਾਦਵ ਸਮੇਤ ਅਣਪਛਾਤਿਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਕਾਰਨ ਪੁਲੀਸ ਕਮਿਸ਼ਨਰ ਮੋਹਿਤ ਅੱਗਰਵਾਲ ਵੱਲੋਂ ਦਸ਼ਸ਼ਵਮੇਧ ਦੇ ਥਾਣਾ ਇੰਚਾਰਜ ਰਾਕੇਸ਼ ਪਾਲ ਨੂੰ ਮੁਅੱਤਲ ਕਰ ਕੀਤਾ ਗਿਆ ਹੈ। -ਆਈਏਐੱਨਐੱਸ