ਪੱਤਰ ਪ੍ਰੇਰਕ
ਸਮਾਣਾ, 1 ਜੁਲਾਈ
ਇੱਥੇ 5 ਲੱਖ 64 ਹਜ਼ਾਰ ਲੈ ਕੇ ਮਕਾਨ ਦਾ ਲਿਖਤੀ ਇਕਰਾਰਨਾਮਾ ਕਰਨ ਦੇ ਬਾਵਜੂਦ ਰਜਿਸਟਰੀ ਨਾ ਕਰਵਾਉਣ ਦੇ ਦੋਸ਼ ਤਹਿਤ ਸਿਟੀ ਪੁਲੀਸ ਨੇ ਰਾਜ ਸਿੰਘ ਨਿਵਾਸੀ ਪਿੰਡ ਲਲੋਛੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਿਟੀ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਲਾਬ ਸਿੰਘ ਨਿਵਾਸੀ ਸੇਖੋਂ ਕਲੋਨੀ ਸਮਾਣਾ ਵੱਲੋਂ ਉੱਚ ਪੁਲੀਸ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਮੁਲਜ਼ਮ ਨੇ ਉਸ ਕੋਲੋਂ 5,64,300 ਰੁਪਏ ਲੈ ਕੇ ਬਦਲੇ ਵਿੱਚ ਆਪਣੇ ਰਿਹਾਇਸ਼ੀ ਮਕਾਨ ਦਾ ਲਿਖਤੀ ਇਕਰਾਰਨਾਮਾ ਕਰ ਦਿੱਤਾ, ਪਰ ਇਸ ਤੋਂ ਬਾਅਦ ਨਾ ਤਾਂ ਉਸ ਨੇ ਲਏ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਨੂੰ ਰਜਿਸਟਰੀ ਕਰਵਾਈ। ਅਧਿਕਾਰੀਆਂ ਨੇ ਜਾਂਚ ਪੜਤਾਲ ਉਪਰੰਤ ਸ਼ਿਕਾਇਤ ਨੂੰ ਸਹੀ ਪਾਏ ਜਾਣ ’ਤੇ ਦਿੱਤੇ ਹੁਕਮਾਂ ਤੇ ਸਿਟੀ ਪੁਲੀਸ ਨੇ ਮੁਲਜ਼ਮ ਰਾਜ ਸਿੰਘ ਖਿਲਾਫ ਕੇਸ ਦਰਜ ਕਰ ਲਿਆ।