ਦੋਦਾ:
ਇੱਥੋਂ ਨੇੜਲੇ ਪਿੰਡ ਗੂੜੀਸੰਘਰ ਵਿੱਚ ਦੋ ਏਕੜ ਜ਼ਮੀਨ ਦੇ ਮਾਲਕ ਕਿਸਾਨ ਬਲਜੀਤ ਸਿੰਘ (46) ਪੁੱਤਰ ਨਰ ਸਿੰਘ ਖੇਤ ਵਿੱਚ ਝੋਨੇ ਨੂੰ ਮੋਟਰ ਨਾਲ ਪਾਣੀ ਲਾਉਣ ਗਿਆ ਸੀ ਜਿਸਦੀ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਸਮੇਤ ਤਿੰਨ ਧੀਆਂ ਛੱਡ ਗਿਆ ਹੈ। ਪਿੰਡ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ