ਗੋਨਿਆਣਾ ਮੰਡੀ:
ਇੱਥੇ ਗੋਨਿਆਣਾ ਮੰਡੀ ਦੀ ਇੱਕ ਔਰਤ ਕੋਲੋਂ ਉਸਦਾ ਮੋਬਾਈਲ ਅਤੇ ਪਰਸ ਕੁਝ ਮੋਟਰਸਾਈਕਲ ਸਵਾਰ ਖੋਹ ਕੇ ਲੈ ਗਏ ਜਿਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਨੇਹੀਆਂਵਾਲਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਥਾਣਾ ਨੇਹੀਆਂਵਾਲਾ ਦੀ ਪੁਲੀਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਗਈ ਜਿਸ ਦੌਰਾਨ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰ ਕੇ ਸਫ਼ਲਤਾ ਹਾਸਲ ਕੀਤੀ। ਕਥਿਤ ਦੋਸ਼ੀ ਦੀ ਪਛਾਣ ਨਰਪਿੰਦਰ ਸਿੰਘ ਵਾਸੀ ਪਿੰਡ ਦਾਨ ਸਿੰਘ ਵਾਲਾ ਬਠਿੰਡਾ ਵਜੋਂ ਹੋਈ ਹੈ ਜਿਸ ਕੋਲੋਂ ਇੱਕ ਮੋਟਰਸਾਈਕਲ ਅਤੇ ਮੋਬਾਈਲ ਬਰਾਮਦ ਕੀਤਾ ਗਿਆ ਹੈ। ਦੂਸਰੇ ਕਥਿਤ ਦੋਸ਼ੀ ਦੀ ਵੀ ਪਛਾਣ ਹੋ ਗਈ ਗਈ ਹੈ, ਜਿਸਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। – ਪੱਤਰ ਪ੍ਰੇਰਕ