ਬੰਗਾ:
ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਅੱਜ ਡਾਕਟਰ ਡੇਅ ਮਨਾਇਆ ਗਿਆ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੁੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਸਿਹਤ ਤੰਦਰੁਸਤੀ ਲਈ ਡਾਕਟਰ ਹਮੇਸ਼ਾ ਉਸਾਰੂ ਭੂਮਿਕਾ ਨਿਭਾਉਂਦੇ ਆ ਰਹੇੇ ਹਨ ਜੋ ਆਪਣੀ ਵਿੱਦਿਅਕ ਪ੍ਰਾਪਤੀ ਅਤੇ ਤਜ਼ਰਬੇ ਦਾ ਸੁਮੇਲ ਬਣ ਕੇ ਮਰੀਜ਼ਾਂ ਲਈ ਕਾਰਗਰ ਸਿੱਧ ਹੁੰਦੇ ਹਨ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਵਿੰਦਰ ਕੁਮਾਰ ਖਜ਼ੂਰੀਆ ਨੇ ਦੱਸਿਆ ਕਿ ਇਸ ਵਕਤ ਇਸ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਅਗਵਾਈ ਹੇਠ 18 ਸੁਪਰਸਪੈਸ਼ਲਿਸਟ ਮੈਡੀਕਲ ਟੀਮਾਂ ਤਾਇਨਾਤ ਹਨ। ਇਸ ਮੌਕੇ ਡਾ. ਰਵਿੰਦਰ ਕੁਮਾਰ, ਡਾ. ਜਗਦੀਪ ਸਿੰਘ ਸੈਣੀ, ਡਾ. ਵਿਵੇਕ ਗੁੰਬਰ ਤੇ ਡਾ. ਨਵਜੋਤ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ