ਨਵੀਂ ਦਿੱਲੀ: ਪਹਿਲਵਾਨ ਬਜਰੰਗ ਪੂਨੀਆ ਨੇ ਅੱਜ ਦੋਸ਼ ਲਾਇਆ ਕਿ ਉਸ ਵੱਲੋਂ ਸਿਸਟਮ ਦੀਆਂ ਕਮੀਆਂ ਉਭਾਰਨ ਕਾਰਨ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਉਸ ਦਾ ਕਰੀਅਰ ਖ਼ਤਮ ਕਰਨਾ ਚਾਹੁੰਦੀ ਹੈ। ਨਾਡਾ ਨੇ 23 ਅਪਰੈਲ ਨੂੰ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪੂਨੀਆ ਨੂੰ 10 ਮਾਰਚ ਨੂੰ ਸੋਨੀਪਤ ’ਚ ਹੋਏ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਨਮੂਨੇ ਨਾ ਦੇਣ ’ਤੇ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ (ਏਡੀਡੀਪੀ) ਤੋਂ ਬਜਰੰਗ ਨੂੰ ਰਾਹਤ ਮਿਲ ਗਈ ਸੀ ਪਰ ਨਾਡਾ ਨੇ 24 ਜੂਨ ਨੂੰ ਬਜਰੰਗ ਨੂੰ ਦੂਜੀ ਵਾਰ ਮੁਅੱਤਲ ਕਰ ਦਿੱਤਾ ਸੀ। ਬਜਰੰਗ ਨੇ ਕਿਹਾ, ‘‘ਨਾਡਾ ਨਹੀਂ ਚਾਹੁੰਦਾ ਕਿ ਮੈਂ ਕਿਸੇ ਵੀ ਕੀਮਤ ’ਤੇ ਕੁਸ਼ਤੀ ਜਾਰੀ ਰੱਖਾਂ।’’ -ਪੀਟੀਆਈ