ਜਗਰਾਉਂ:
ਲੋਕ ਸੇਵਾ ਸੁਸਾਇਟੀ ਜਗਰਾਉਂ ਨੇ ਅੱਜ ਸ਼ੰਕਰਾ ਆਈ ਹਸਪਤਾਲ ਦੇ 12 ਡਾਕਟਰਾਂ ਦਾ ਸਨਮਾਨ ਕੀਤਾ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਤੇ ਕੈਸ਼ੀਅਰ ਸੁਨੀਲ ਬਜਾਜ ਨੇ ਡਾਕਟਰ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦੇ ਨਾਲ ਜੈ ਡਾਕਟਰ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਡਾ. ਨਵਦੀਪ ਸਿੰਘ ਸੇਠੀ, ਡਾ. ਮਨੋਜ ਗੁਪਤਾ, ਡਾ. ਰੁਚੀ ਸਿੰਘ, ਡਾ. ਪ੍ਰਸ਼ਾਂਤ ਢੰਡ, ਡਾ. ਸੁਮੱਈਆ ਇਰਸ਼ਾਦ, ਡਾ. ਮੋਨਿਕਾ ਸਿੰਘ, ਡਾ. ਜੈਸ਼੍ਰੀ ਪੇਂਡਮਕਰ, ਡਾ. ਦੀਪਿਕਾ ਯਾਦਵ, ਡਾ. ਅਲੰਕ੍ਰਿਤਾ ਹਜ਼ਾਰਿਕਾ, ਡਾ. ਪ੍ਰੀਤੀ ਰੇਖਾ ਦਾਸ, ਡਾ. ਮਨੂ ਰਾਮਪਾਲ, ਡਾ. ਰਮਿੰਦਰ ਕੌਰ ਤੇ ਅੰਮ੍ਰਿਤਪਾਲ ਸਿੰਘ ਦਾ ਸਨਮਾਨ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ