ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਰਾਜ ਸਭਾ ਮੈਂਬਰ ਅਤੇ ਸਾਬਕਾ ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਯੂ) ਦੀ ਮੁਖੀ ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਕਿ ਦਿੱਲੀ ਸਰਕਾਰ ਮਹਿਲਾ ਕਮਿਸ਼ਨ ਨੂੰ ਬੰਦ ਕਰਨ ਲਈ ਅੜੀ ਹੋਈ ਹੈ। ਮਹਿਲਾ ਪੈਨਲ ਅਤੇ 181 ਮਹਿਲਾ ਹੈਲਪਲਾਈਨ ਨੂੰ ਵੀ ਬੰਦ ਕਰ ਦਿੱਤਾ ਹੈ। ਮਾਲੀਵਾਲ ਨੇ ਕਿਹਾ ਕਿ 8 ਸਾਲਾਂ ਵਿੱਚ ਦਿੱਲੀ ਮਹਿਲਾ ਕਮਿਸ਼ਨ ਨੇ 1,70,000 ਕੇਸਾਂ ਦੀ ਸੁਣਵਾਈ ਕੀਤੀ ਪਰ ਜਦੋਂ ਤੋਂ ਉਸ ਨੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਪੂਰੀ ਦਿੱਲੀ ਸਰਕਾਰ ਦਿੱਲੀ ਮਹਿਲਾ ਕਮਿਸ਼ਨ ਨੂੰ ਬੰਦ ਕਰਨ ’ਤੇ ਅੜੀ ਹੋਈ ਹੈ। ਦਿੱਲੀ ਸਰਕਾਰ ਨੇ ਇੱਕ ਰੁਪਿਆ ਵੀ ਫੰਡ ਵਜੋਂ ਜਾਰੀ ਨਹੀਂ ਕੀਤਾ ਹੈ। ਦਿੱਲੀ ਸਰਕਾਰ ਨੇ 181 ਹੈਲਪਲਾਈਨ ਨੂੰ ਬੰਦ ਕਰ ਦਿੱਤਾ ਹੈ। ਮਾਲੀਵਾਲ ਨੇ ਅੱਗੇ ਕਿਹਾ ਕਿ ਉਸਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਆਪਣੀਆਂ ਚਿੰਤਾਵਾਂ ਜਾਹਰ ਕੀਤੀਆਂ ਹਨ।