ਭੁਵਨੇਸ਼ਵਰ, 3 ਜੁਲਾਈ
ਉੜੀਸਾ ਵਿੱਚ ਇਕ ਪ੍ਰਾਈਵੇਟ ਲਾਅ ਕਾਲਜ ਦੇ ਸਹਾਇਕ ਪ੍ਰੋਫੈਸਰ ਨੇ ਕਥਿਤ ਤੌਰ ਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪੁਲੀਸ ਅਧਿਕਾਰੀ ਪ੍ਰਤੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਨੀਲ ਚੌਧਰੀ ਦੀ ਛਾਤੀ ਅਤੇ ਪੇਟ ‘ਤੇ ਕਈ ਵਾਰ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਪਤਨੀ ਨਾਲ ਵਿਵਾਦ ਤੋਂ ਬਾਅਦ ਆਪਣੇ ਮਾਪਿਆਂ ਨਾਲ ਰਹਿ ਰਿਹਾ ਸੀ। ਅਨੀਰੁਧ ਚੌਧਰੀ ਨੇ ਉਸਦੀ ਮਾਂ ਦੇ ਸਾਹਮਣੇ ਇਸ ਘਟਨਾ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਨੇ ਪੈਸਿਆਂ ਦੇ ਲੈਣ-ਦੇਣ ਕਾਰਨ ਹੋਏ ਝਗੜੇ ਵਿਚ ਆਪਣੇ ਪਿਤਾ ਤੇ ਹਮਲਾ ਕੀਤਾ, ਜਿਸ ਕਾਰਨ ਉਸਦੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈੇ।-ਪੀਟੀਆਈ