ਦੁਬਈ, 3 ਜੁਲਾਈ
ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਹਰਫਨਮੌਲਾ ਹਾਰਦਿਕ ਪਾਂਡਿਆ ਆਈਸੀਸੀ ਦੀ ਤਾਜ਼ਾ ਟੀ-20 ਖਿਡਾਰੀਆਂ ਦੀ ਰੈਂਕਿੰਗ ’ਚ ਆਲਰਾਊਂਡਰ ਰੈਂਕਿੰਗ ਵਿਚ ਸਿਖਰ ’ਤੇ ਪਹੁੰਚ ਗਏ ਹਨ। ਅੱਜ ਜਾਰੀ ਕੀਤੀ ਗਈ ਰੈਂਕਿੰਗ ’ਚ ਸੂਰਿਆਕੁਮਾਰ ਯਾਦਵ ਟੀ-20 ਵੰਨਗੀ ਵਿਚ ਬੱਲੇਬਾਜ਼ਾਂ ਵਿਚੋਂ ਦੂਜੇ ਸਥਾਨ ’ਤੇ ਬਰਕਰਾਰ ਹੈ। ਹਾਰਦਿਕ ਨੇ ਦੋ ਸਥਾਨਾਂ ਦੀ ਛਾਲ ਮਾਰ ਕੇ ਸਿਖਰਲਾ ਸਥਾਨ ਹਾਸਲ ਕੀਤਾ ਹੈ। ਹਾਰਦਿਕ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਭਾਰਤੀ ਟੀਮ ਦੇ ਚੈਂਪੀਅਨ ਬਣਨ ਵਿਚ ਉਸ ਦਾ ਵੀ ਅਹਿਮ ਯੋਗਦਾਨ ਸੀ। ਉਸ ਨੇ ਆਖਰੀ ਓਵਰਾਂ ਵਿਚ ਗੇਂਦਬਾਜ਼ੀ ਕਰਦਿਆਂ ਮੈਚ ਦਾ ਪਾਸਾ ਪਲਟ ਦਿੱਤਾ ਸੀ। ਟੌਪ-10 ਗੇਂਦਬਾਜ਼ਾਂ ਵਿੱਚ ਦੋ ਭਾਰਤੀ ਸ਼ਾਮਲ ਹਨ।