ਪੱਤਰ ਪ੍ਰੇਰਕ
ਭਦੌੜ, 3 ਜੁਲਾਈ
ਇਥੇ ਇਕ ਮੱਧ ਵਰਗੀ ਪਰਿਵਾਰ ਦੇ ਵਿਅਕਤੀ ਨਾਲ ਇੱਕ ਲੜਕੀ ਵੱਲੋਂ 23 ਹਜ਼ਾਰ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਜਰਨੈਲ ਸਿੰਘ ਵਾਸੀ ਭਦੌੜ ਨੇ ਦੱਸਿਆ ਕਿ ਉਸ ਨੂੰ ਇਕ ਲੜਕੀ ਦਾ ਫੋਨ ਆਇਆ ਸੀ ਜੋ ਖੁਦ ਨੂੰ ਐੱਚਡੀਐੱਫਸੀ ਬੈਂਕ ਦੀ ਮੁਲਾਜ਼ਮ ਦੱਸ ਰਹੀ ਸੀ। ਉਸ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਦਾ ਕਰੈਡਿਟ ਕਾਰਡ ਬਣ ਚੁੱਕਾ ਹੈ ਤੇ ਉਸ ਨੂੰ ਚਲਾਉਣ ਲਈ ਉਨ੍ਹਾਂ ਦੇ ਫੋਨ ’ਤੇ ਇਕ ਓਟੀਪੀ ਆਵੇਗਾ ਜੋ ਉਹ ਉਸ ਨੂੰ ਦੱਸਣਾ ਹੈ। ਐਨਾ ਕਹਿਣ ਤੋਂ ਬਾਅਦ ਲੜਕੀ ਨੇ ਉਸ ਬਾਰੇ ਸਾਰਾ ਕੁਝ ਦੱਸ ਦਿੱਤਾ ਜਿਸ ਕਰਕੇ ਉਸ ਨੂੰ ਲੱਗਿਆ ਕਿ ਫੋਨ ਬੈਂਕ ਵਿਚੋਂ ਹੀ ਆਇਆ ਹੋਵੇਗਾ। ਇਸ ਤੋਂ ਕੁਝ ਘੰਟਿਆ ਬਾਅਦ ਉਸ ਦੇ ਫੋਨ ’ਤੇ ਡੈੈਬਿਟ ਕਾਰਡ ’ਤੇ ਲੋਨ ਦਾ ਮੈਸੇਜ ਆ ਗਿਆ ਜੋ ਸਮੇਤ ਵਿਆਜ 23904 ਰੁਪਏ ਭਰਨੇ ਹਨ।