ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਜੁਲਾਈ
ਇਲਾਕੇ ਵਿੱਚ ਮੀਂਹ ਪੈਣ ਨਾਲ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਇੱਕ ਅਪਾਹਜ ਮਜ਼ਦੂਰ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਪੇਟੀ ਸਮੇਤ ਘਰ ਵਿੱਚ ਪਏ ਹੋਰ ਸਮਾਨ ਦਾ ਭਾਰੀ ਨੁਕਸਾਨ ਹੋ ਗਿਆ। ਅਪਾਹਜ ਮਜ਼ਦੂਰ ਮੋਹਨ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਛੱਤ ਡਿੱਗਣ ਨਾਲ ਉਸਦਾ ਵੱਡਾ ਨੁਕਸਾਨ ਹੋ ਗਿਆ ਹੈ, ਇਕ ਬਾਂਹ ਹੋਣ ਦੇ ਬਾਵਜੂਦ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ।