ਮਾਨਵਜੋਤ ਭਿੰਡਰ
ਡਕਾਲਾ, 4 ਜੁਲਾਈ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅੱਜ ਇੱਥੋਂ ਦੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੁਕਵਾਉਣ ਲਈ ਵੱਡੀ ਇਕੱਤਰਤਾ ਰੱਖੀ ਗਈ| ਇਸ ਮੌਕੇ ਕਿਸਾਨਾਂ ਨੇ ਪੀੜਤ ਕਿਸਾਨ ਦੇ ਹੱਕ ’ਚ ਖੜਨ ਦਾ ਅਹਿਦ ਲਿਆ।
ਯੂਨੀਅਨ ਦੇ ਸੂਬਾ ਆਗੂ ਤੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਭਾਵੇਂ ਪੀੜਤ ਕਿਸਾਨ ਗੁਰਮੇਲ ਸਿੰਘ ਤੇ ਅਵਤਾਰ ਸਿੰਘ ਨੇ ਗਹਿਣੇ ਪਈ ਜ਼ਮੀਨ ਦੀ ਬਣਦੀ ਰਕਮ ਪਿਛਲੇ ਸਮੇਂ ਅਦਾ ਕਰ ਦਿੱਤੀ ਸੀ, ਇਸ ਦੇ ਬਾਵਜੂਦ ਉਸ ਦੀ ਜ਼ਮੀਨ ਨੂੰ ਕੁਰਕ ਕਰਨ ਦਾ ਨੋਟਿਸ ਕੱਢ ਦਿੱਤਾ ਗਿਆ। ਆਗੂਆਂ ਅਹਿਦ ਲਿਆ ਕਿ ਕਿਸੇ ਵੀ ਕੀਮਤ ਉੱਤੇ ਕਿਸਾਨ ਧਿਰਾਂ ਦੀਆਂ ਜ਼ਮੀਨਾਂ ਦੀ ਕੁਰਕੀ ਨਹੀ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਸੁਖਵਿੰਦਰ ਸਿੰਘ ਤੁੱਲੇਵਾਲ, ਅਵਤਾਰ ਸਿੰਘ ਕੌਰਜੀਵਾਲਾ, ਹਰਭਜਨ ਸਿੰਘ ਧੂਹੜ, ਲਸ਼ਕਰ ਸਿੰਘ ਰਾਜਪੁਰ, ਸੁਖਵਿੰਦਰ ਸਿੰਘ ਲਾਲੀ, ਰਘਵੀਰ ਸਿੰਘ ਡਕਾਲਾ, ਸ਼ਿੰਗਾਰਾ ਸਿੰਘ ਡਕਾਲਾ, ਗੁਰਦੇਵ ਸਿੰਘ ਬਾਦਸ਼ਾਹਪੁਰ ਆਦਿ ਨੇ ਸ਼ਿਰਕਤ ਕੀਤੀ ਤੇ ਕਿਸਾਨ ਏਕਤਾ ਤੇ ਲਾਮਬੰਦੀ ਦਾ ਮੁਜ਼ਾਹਰਾ ਕੀਤਾ|