ਹੰਢਿਆਇਆ:
ਵਾਈਐੱਸ ਪਬਲਿਕ ਸਕੂਲ ਹੰਢਿਆਇਆ ਦੇ ਖਿਡਾਰੀਆਂ ਨੇ ਕਿੱਕ ਬਾਕਸਿੰਗ ਮੁਕਾਬਲੇ ਵਿਚ 2 ਗੋਲਡ ਅਤੇ 1 ਸਿਲਵਰ ਮੈਡਲ ਜਿੱਤਿਆ ਹੈ। ਸਕੂਲ ਦੇ ਖੇਡ ਡਾਈਰੈਕਟਰ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਸਿਲੀਗੁੜੀ (ਪੱਛਮੀ ਬੰਗਾਲ) ਵਿਚ ਕਿੱਕ ਬਾਕਸਿੰਗ ਦੇ ਕੌਮੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵਾਈਐੱਸ ਪਬਲਿਕ ਸਕੂਲ ਹੰਢਿਆਇਆ ਦੇ ਖਿਡਾਰੀ ਨਵਜੋਤ ਸ਼ਰਮਾ ਅਤੇ ਅਨੁਰੀਤ ਕੌਰ ਨੇ ਭਾਗ ਲਿਆ ਅਤੇ 2 ਗੋਲਡ ਤੇ 1 ਸਿਲਵਰ ਮੈਡਲ ਜਿੱਤਿਆ। ਨਵਜੋਤ ਸ਼ਰਮਾ ਨੇ 60 ਕਿਲੋਗ੍ਰਾਮ ਭਾਰ ਵਰਗ ਤੋਂ ਘੱਟ ’ਚ ਪੁਆਂਇਟ ਫਾਈਟ ਵਿੱਚ ਸੋਨੇ ਦਾ ਅਤੇ ਅਨੁਰੀਤ ਕੌਰ ਨੇ 70 ਕਿਲੋਗ੍ਰਾਮ ਭਾਰ ਵਰਗ ਤੋਂ ਘੱਟ ਵਿੱਚ ਪੁਆਂਇਟ ਫਾਈਟ ’ਚੋਂ ਸੋਨੇ ਤੇ ਲਾਈਟ ਟੱਚ ’ਚੋਂ ਚਾਂਦੀ ਦਾ ਤਗਮਾ ਜਿੱਤਿਆ। ਪ੍ਰਿੰਸੀਪਲ ਡਾ. ਅੰਜੀਤਾ ਦਹੀਆ, ਵਾਈਸ ਪ੍ਰਿੰਸੀਪਲ ਸਚਿਨ ਗੁਪਤਾ ਨੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਰਣਜੀਤ ਸਿੰਘ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ