ਗੁਰਦਾਸਪੁਰ:
ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਬਲਾਕ ਗੁਰਦਾਸਪੁਰ-1 ਵਿੱਚ ਸੀਐੱਚ ਜਗਦੀਪ ਸਿੰਘ ਦੀ ਹਾਜ਼ਰੀ ਵਿੱਚ ਚੌਥੀ ਜਮਾਤ ਦੇ ਵਿਦਿਆਰਥੀ ਹਰਮਨ ਨੂੰ ਜ਼ਿਲ੍ਹੇ ਦੇ ਆਨਲਾਈਨ ਸਮਰ ਕੈਂਪ ਵਿੱਚ ਤੀਜਾ ਸਥਾਨ ਹਾਸਲ ਕਰਨ ’ਤੇ 900 ਰੁਪਏ ਨਗਦ ਅਤੇ ਸ਼ੀਲਡ ਨਾਲ ਸਨਮਾਨਿਆ ਗਿਆ। ਇਸ ਮੌਕੇ ਅਧਿਆਪਕ ਦਲਬੀਰ ਸਿੰਘ, ਗਗਨ ਵੋਹਰਾ, ਅਨੁਰਾਧਾ ਡਿਗਰਾ, ਕਮਲੇਸ਼ ਕੁਮਾਰੀ, ਅਦਿਤੀ ਸ਼ਰਮਾ ਅਤੇ ਦਵਿੰਦਰ ਕੌਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ