ਨਵੀਂ ਦਿੱਲੀ, 5 ਜੁਲਾਈ
ਦੋਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਬਜਾਜ ਨੇ ਦੁਨੀਆ ਦਾ ਪਹਿਲਾ ਸੀਐਨਜੀ ਤੇ ਚੱਲਣ ਵਾਲਾ ਮੋਟਰਸਾਈਕਲ ‘ਫਰੀਡਮ 125’ ਲਾਂਚ ਕੀਤਾ ਹੈ।
ਇਸ ਸੀਐਨਜੀ ਮੋਟਰਸਾਈਕਲ ਦਾ ਉਦਘਾਟਨ ਬਜਾਜ ਕੰਪਨੀ ਦੇ ਐਮਡੀ ਰਾਜੀਵ ਬਜਾਜ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨੀਤੀਨ ਗਡਕਰੀ ਦੀ ਹਾਜਰੀ ਵਿਚ ਕੀਤਾ।
ਇਸ 125 ਸੀਸੀ ਮੋਟਰਸਾਈਕਲ ਦੀ ਐਕਸ ਸ਼ੋਰੂਮ ਕੀਮਤ 95000 ਤੋਂ ਸ਼ੁਰੂ ਹੋਵੇਗੀ। ਜਿਸ ਵਿਚ ਸੀਐਨਜੀ ਅਤੇ ਪੈਟਰੋਲ ਨਾਲ ਚੱਲਣ ਦੀ ਸਮਰੱਥਾ ਹੋਵੇਗੀ।
ਕੰਪਨੀ ਦਾ ਕਹਿਣਾ ਹੈ ਕਿ ਮੋਟਰਸਾਈਕਲ ਦਾ ਸੀਐੱਨਜੀ ਟੈਂਕ ਸੀਟ ਦੇ ਹੇਠਾਂ ਹੋਵੇਗਾ ਜਿਸ ਦੀ ਸਮਰੱਥਾ ਦੋ ਕਿਲੋਗ੍ਰਾਮ ਦੀ ਹੋਵੇਗੀ। ਇਸ ਨਾਲ ਦੋ ਲੀਟਰ ਦਾ ਪੈਟਰੋਲ ਟੈਂਕ ਵੀ ਜੋੜਿਆ ਗਿਆ ਹੈ ਜਿਸ ਦੀ ਰੇਂਜ 330 ਕਿਲੋਮੀਟਰ ਹੋਵੇਗੀ। -ਆਈਏਐੱਨਐੱਸ