ਪੱਤਰ ਪ੍ਰੇਰਕ
ਬਸੀ ਪਠਾਣਾਂ, 5 ਜੁਲਾਈ
ਪਿੰਡ ਸੈਦਪੁਰਾ ਦੇ ਪੈਟਰੋਲ ਪੰਪ ਨੇਡੇ ਕਰੀਬ ਤਿੰਨ ਸਾਲ ਪਹਿਲਾਂ ਵਾਪਰੇ ਸੜਕ ਹਾਦਸੇ ਦੌਰਾਨ ਡੀਸੀ ਦਫ਼ਤਰ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਮੁਲਾਜ਼ਮ ਪਾਲ ਸਿੰਘ (65) ਦੀ ਮੌਤ ਦੇ ਮਾਮਲੇ ਵਿੱਚ ਇੱਥੋਂ ਦੀ ਅਦਾਲਤ ਨੇ ਟਰੱਕ ਡਰਾਈਵਰ ਨੂੰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ| ਜਾਣਕਾਰੀ ਅਨੁਸਾਰ, 25 ਅਗਸਤ 2021 ਨੂੰ ਸ਼ਾਮ ਕਰੀਬ ਛੇ ਵਜੇ ਜਦੋਂ ਪਾਲ ਸਿੰਘ ਵਾਸੀ ਪਿੰਡ ਸੈਦਪੁਰਾ ਸਰਹਿੰਦ ਤੋਂ ਐਕਟਿਵਾ ਰਾਹੀਂ ਘਰ ਪਰਤ ਰਿਹਾ ਸੀ ਤਾਂ ਜੀਟੀ ਰੋਡ ’ਤੇ ਭਾਰਤ ਪੈਟਰੋਲੀਅਮ ਦੇ ਪੰਪ ਕੋਲ ਉਲਟ ਦਿਸ਼ਾ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ।