ਮੁੰਬਈ
ਐੱਨਐੱਸਈ ਦਾ ਸੂਚਕਅੰਕ ਨਿਫਟੀ ਅੱਜ ਲਗਾਤਾਰ ਤੀਜੇ ਸੈਸ਼ਨ ’ਚ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ ਪਰ ਰਿਕਾਰਡ ਤੋੜ ਪ੍ਰਦਰਸ਼ਨ ਕਰ ਰਿਹਾ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ ਥੋੜ੍ਹੀ ਗਿਰਾਵਟ ਨਾਲ ਮੁੜ ਤੋਂ 80 ਹਜ਼ਾਰ ਦੇ ਪੱਧਰ ਤੋਂ ਹੇਠਾਂ ਆ ਗਿਆ ਹੈ। ਬੀਐੱਸਈ ਦਾ 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ 0.07 ਫੀਸਦ ਦੀ ਗਿਰਾਵਟ ਨਾਲ 53.07 ਅੰਕ ਹੇਠਾਂ ਆ ਕੇ 79,996.60 ਅੰਕ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਸੂਚਕਅੰਕ ਨਿਫਟੀ 0.09 ਫੀਸਦ ਦੇ ਵਾਧੇ ਨਾਲ 21.70 ਅੰਕ ਵੱਧ ਕੇ 24,323.85 ਦੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ