ਨਵੀਂ ਦਿੱਲੀ
ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂ ਅਭੈ ਸਿੰਘ ਨੇ ਮਲੇਸ਼ੀਆ ਦੇ ਜੋਹੋਰ ਵਿੱਚ ਚੱਲ ਰਹੀ ਏਸ਼ਿਆਈ ਡਬਲਜ਼ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਭਾਰਤੀ ਚੁਣੌਤੀ ਦੀ ਅਗਵਾਈ ਕਰਦਿਆਂ ਆਪਣੇ ਦੋਵੇਂ ਵਰਗਾਂ ਵਿੱਚ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਪੰਜ ਵਿੱਚੋਂ ਚਾਰ ਮੁਕਾਬਲੇ ਜਿੱਤੇ। ਅਭੈ ਤੇ ਵੇਲਾਵਨ ਸੇਂਥਿਲਕੁਮਾਰ ਨੇ ਫਿਲੀਪੀਨਜ਼ ਦੇ ਡੇਵਿਡ ਪੇਲਿਨੋ ਅਤੇ ਰੇਮਾਰਕ ਬੇਗੋਰਨੀਆ ਨੂੰ ਪੁਰਸ਼ ਡਬਲਜ਼ ਵਿੱਚ 2-0 (11-4, 11-6) ਨਾਲ ਹਰਾਇਆ। ਇਸੇ ਤਰ੍ਹਾਂ ਅਭੈ ਅਤੇ ਜੋਸ਼ਨਾ ਚਿਨੱਪਾ ਨੇ ਮਿਕਸਡ ਡਬਲਜ਼ ਵਿੱਚ ਫਿਲਪੀਨਜ਼ ਦੇ ਵੋਨਨੇ ਡਾਲੀਡਾ ਅਤੇ ਬੇਗੋਰਨੀਆ ਨੂੰ 11-4, 11-3 ਨਾਲ ਅਤੇ ਸਿੰਗਾਪੁਰ ਦੀ ਨਾਇਸ਼ਾ ਸਿੰਘ ਅਤੇ ਐਂਡਰਸ ਓਂਗ ਵੀ ਜੁਨ ਨੂੰ 11-3, 11-6 ਨਾਲ ਹਰਾਇਆ। ਮਹਿਲਾ ਡਬਲਜ਼ ਵਿੱਚ ਰਥਿਕਾ ਐੱਸ ਸੀਲਾਨ ਅਤੇ ਪੂਜਾ ਆਰਤੀ ਦੀ ਇਕ ਮੈਚ ਵਿੱਚ ਜਿੱਤ ਅਤੇ ਇਕ ਵਿੱਚ ਹਾਰ ਹੋਈ। -ਪੀਟੀਆਈ