ਨਵੀਂ ਦਿੱਲੀ, 5 ਜੁਲਾਈ
ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਬੀਤੇ ਦਿਨ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ 10 ਜਨਪਥ ਸਥਿਤ ਰਿਹਾਇਸ਼ ’ਤੇ ਗਏ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਗਾਂਧੀ ਪਰਿਵਾਰ ਨੂੰ ਆਪਣੇ ਛੋਟੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਲਈ ਸੱਦਾ ਦਿੱਤਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹੋਵੇਗਾ। ਵਿਆਹ ਤੋਂ ਪਹਿਲਾਂ ਦਾ ਜਸ਼ਨ ਇੱਕ ਮਾਰਚ ਨੂੰ ਜਾਮਨਗਰ ਵਿੱਚ ਸ਼ੁਰੂ ਹੋਇਆ ਸੀ। ਜਾਮਨਗਰ ਅਹਿਮਦਾਬਾਦ ਤੋਂ 300 ਕਿਲੋਮੀਟਰ ਦੂਰ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ ਲਈ ਜਾਣਿਆ ਜਾਂਦਾ ਹੈ ਜਿਸ ਦੀ ਮਾਲਕੀ ਰਿਲਾਇੰਸ ਇੰਡਸਟਰੀਜ਼ ਕੋਲ ਹੈ। -ਪੀਟੀਆਈ