ਨਵੀਂ ਦਿੱਲੀ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ 8 ਜੁਲਾਈ ਨੂੰ ਮਨੀਪੁਰ ਦੀ ਯਾਤਰਾ ’ਤੇ ਜਾਣਗੇ। ਪਿਛਲੇ ਸਾਲ ਮਈ ਮਹੀਨੇ ਇਸ ਉੱਤਰ-ਪੂਰਬੀ ਸੂਬੇ ’ਚ ਹਿੰਸਾ ਭੜਕਣ ਤੋਂ ਬਾਅਦ ਕਾਂਗਰਸ ਆਗੂ ਦੀ ਇਹ ਤੀਜੀ ਯਾਤਰਾ ਹੋਵੇਗੀ। ਇਸ ਦਾ ਐਲਾਨ ਮਨੀਪੁਰ ਕਾਂਗਰਸ ਦੇ ਮੁਖੀ ਕੇ ਮੇਘਾਚੰਦਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਿੱਲੀ ਤੋਂ ਜਹਾਜ਼ ਰਾਹੀਂ ਸਿਲਚਰ ਜਾਣਗੇ ਤੇ ਉੱਥੋਂ ਜਿਰੀਬਾਮ ਜ਼ਿਲ੍ਹੇ ’ਚ ਜਾਣਗੇ ਜਿੱਥੇ ਛੇ ਜੂਨ ਨੂੰ ਹਿੰਸਾ ਹੋਈ ਸੀ। -ਪੀਟੀਆਈ