ਮੁੱਲਾਂਪੁਰ ਗ਼ਰੀਬਦਾਸ: ਮੁੱਲਾਂਪੁਰ ਗ਼ਰੀਬਦਾਸ ਤੋਂ ਸ਼ਰਧਾਲੂਆਂ ਦਾ ਜਥਾ ਬੱਸ ਰਾਹੀਂ ਵੈਸ਼ਨੋ ਦੇਵੀ ਮੰਦਰ ਕੱਟੜਾ ਲਈ ਅੱਜ ਰਵਾਨਾ ਹੋਇਆ। ਜਾਣਕਾਰੀ ਅਨੁਸਾਰ ਪੰਜ ਦਿਨ ਦੀ ਯਾਤਰਾ ਲਈ ਗਏ ਇਸ ਜਥੇ ਵਿੱਚ ਕਰੀਬ 52 ਸ਼ਰਧਾਲੂ ਸ਼ਾਮਲ ਹਨ। ਇਸੇ ਤਰ੍ਹਾਂ ਬਾਬਾ ਅਮਰਨਾਥ ਬਰਫਾਨੀ ਦੇ ਦਰਸ਼ਨਾਂ ਲਈ ਵੀ ਨਵਾਂ ਗਾਉਂ, ਤੋਗਾਂ ਅਤੇ ਨਿਊ ਚੰਡੀਗੜ੍ਹ ਇਲਾਕੇ ਤੋਂ ਪੰਜ ਬੱਸਾਂ ਰਾਹੀਂ ਸ਼ਰਧਾਲੂ ਰਵਾਨਾ ਹੋਏ ਹਨ। -ਪੱਤਰ ਪੇ੍ਰ