ਪੱਤਰ ਪ੍ਰੇਰਕ
ਭਵਾਨੀਗੜ੍ਹ, 7 ਜੁਲਾਈ
ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਸਾਬਕਾ ਚੇਅਰਮੈਨ ਪਿਆਰਾ ਸਿੰਘ ਮਸਾਣੀ ਨਮਿੱਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਭੋਗ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਾਨ, ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਰਣਧੀਰ ਸਿੰਘ ਰੱਖੜਾ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ‘ਆਪ’ ਆਗੂ ਮਨਦੀਪ ਸਿੰਘ ਲੱਖੇਵਾਲ, ਯੂਥ ਕਾਂਗਰਸ ਦੇ ਆਗੂ ਮੋਹਿਲ ਸਿੰਗਲਾ, ਜਥੇਦਾਰ ਹਰਦੇਵ ਸਿੰਘ ਕਾਲਾਝਾੜ, ਹਰਵਿੰਦਰ ਸਿੰਘ ਕਾਕੜਾ, ਵਰਿੰਦਰ ਕੁਮਾਰ ਪੰਨਵਾਂ ਨੇ ਕਿਹਾ ਕਿ ਮਰਹੂਮ ਪਿਆਰਾ ਸਿੰਘ ਮਸਾਣੀ ਵੱਲੋਂ ਆਪਣੇ ਪੰਜ ਦਹਾਕਿਆਂ ਦੇ ਰਾਜਨੀਤਕ ਸਫ਼ਰ ਦੌਰਾਨ ਹਮੇਸ਼ਾ ਅਸੂਲਾਂ ’ਤੇ ਪਹਿਰਾ ਦਿੱਤਾ। ਮੇਜਰ ਸਿੰਘ ਮਸਾਣੀ ਅਤੇ ਮਨਜੀਤ ਸਿੰਘ ਮਸਾਣੀ ਨੇ ਪਰਿਵਾਰ ਵੱਲੋਂ ਸਭਨਾ ਦਾ ਧੰਨਵਾਦ ਕੀਤਾ ਗਿਆ।