ਖੇਤਰੀ ਪ੍ਰਤੀਨਿਧ
ਸੰਗਰੂਰ, 7 ਜੁਲਾਈ
ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ’ਚ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਯਾਦਗਾਰੀ ਹੋ ਨਿੱਬੜਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਐੱਚਐੱਸ ਬਾਲੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਨੇ ਸ਼ਮ੍ਹਾਂ ਰੋਸ਼ਨ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਾ. ਨਰਵਿੰਦਰ ਕੌਸ਼ਲ ਸਾਬਕਾ ਡੀਨ ਕੂਰੁਕਸ਼ੇਤਰ ਯੂਨੀਵਰਸਿਟੀ ਤੇ ਖਿਡਾਰੀ ਮਾਸਟਰ ਬਾਪੂ ਰਾਮ ਸਰੂਪ ਅਲੀਸ਼ੇਰ ਵੀ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਗਾਇਕ ਕੁਲਵੰਤ ਉੱਪਲੀ ਵੱਲੋਂ ਧਾਰਮਿਕ ਗੀਤ ਗਾ ਕੇ ਕੀਤੀ ਗਈ। ਇਸ ਉਪਰੰਤ ਲੋਕ ਗਾਇਕਾ ਅਤੇ ਸਾਹਿਤਕਾਰ ਬੀਬਾ ਬਲਜੀਤ ਸ਼ਰਮਾ, ਜੀਤ ਹਰਜੀਤ, ਮਹੇਸ਼ ਜੋਹਰ, ਭੀਮ ਸੈਨ ਮੋੜਾਂ, ਕਵੀਸ਼ਰੀ ਜਥੇ ਨੇ ਧਾਰਮਿਕ ਤੇ ਸੱਭਿਆਚਾਰਕ ਗੀਤ ਪੇਸ਼ ਕੀਤੇ। ਡਾ. ਨਰਵਿੰਦਰ ਕੌਸ਼ਲ ਨੇ ਕਿਹਾ ਕਿ ਲੇਖਕ ਨੇ ਪਿੰਡਾਂ ਵਿੱਚ ਵਿਸਰ ਗਈਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ ਅਤੇ ਆਪਣਾ ਪਿਛੋਕੜ ਯਾਦ ਕਰਵਾਇਆ ਹੈ। ਸਮਾਗਮ ਦੌਰਾਨ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ, ਜਨਰਲ ਸਕੱਤਰ ਭੁਪਿੰਦਰ ਸਿੰਘ ਜੱਸੀ, ਡਾ. ਇਕਬਾਲ ਸਿੰਘ ਸਕਰੋਦੀ, ਗਿਰਧਾਰੀ ਲਾਲ, ਖਾਨ ਸਾਬ, ਐਡਵੋਕੇਟ ਸੁਖਦਵੇ ਸਿੰਘ ਢਿੱਲੋਂ, ਮਨਮੋਹਨ ਸਿੰਘ, ਚਰਨਜੀਤ ਸਿੰਘ ਵੀ ਸ਼ਾਮਿਲ ਸਨ।