ਪੈਰਿਸ, 8 ਜੁਲਾਈ
ਐਤਵਾਰ ਨੂੰ ਹੋਈਆਂ ਪੈਰਿਸ ਦੀਆਂ ਸੰਸਦੀ ਚੋਣਾਂ ਦੌਰਾਨ ਖੱਬੇ ਪੱਖੀ ਗੱਠਜੋੜ ਨੂੰ ਵੱਧ ਸੀਟਾਂ ਆਉਣ ਤੋਂ ਬਾਅਦ ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਥੋਂ ਦਾ ਨਿਊ ਪਾਪੂਲਰ ਫਰੰਟ ਬਹੁਮਤ ਤੋਂ ਘੱਟ ਸੀਟਾਂ ਹਾਸਲ ਕਰ ਸਕਿਆ ਪਰ ਸੱਜੇ ਪੱਖੀ ਨੈਸ਼ਨਲ ਰੈਲੀ ਤੋਂ ਅੱਗੇ ਰਿਹਾ। -ਏਪੀ
ਉਧਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਗੈਬਰੀਅਲ ਅਟਲ ਦੇ ਅਸਤੀਫ਼ੇ ਦੀ ਪੇਸ਼ਕਸ਼ ਨੂੰ ਨਕਾਰਦਿਆਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਅਸਥਾਈ ਤੌਰ ਤੇ ਬਣੇ ਰਹਿਣ ਲਈ ਕਿਹਾ ਹੈ।