ਚਮਕੌਰ ਸਾਹਿਬ:
ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਚੈਰੀਟੇਬਲ ਟੱਰਸਟ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਦੇ ਮੈਂਬਰ ਅਜੀਤ ਸਿੰਘ ਲੌਂਗੀਆਂ ਨੇ ਦੱਸਿਆ ਕਿ ਸੰਤ ਅਮਰ ਸਿੰਘ 25 ਜੂਨ ਨੂੰ ਵਿਛੋੜਾ ਦੇ ਗਏ ਸਨ ਜਿਸ ਸਬੰਧੀ ਉਨ੍ਹਾਂ ਦੇ ਜੱਦੀ ਪਿੰਡ ਭਲਿਆਣ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪਰਮਜੀਤ ਸਿੰਘ ਗਿੱਲ, ਜਰਨੈਲ ਸਿੰਘ ਤੁਸਰੀ ਨਰਪਿੰਦਰ ਸਿੰਘ ਭਿੰਦਾ ਅਤੇ ਅਰਜਨ ਸਿੰਘ ਵਲੋਂ ਸੰਤ ਅਮਰ ਸਿੰਘ ਦੇ ਪੁੱਤਰ ਸਵਰਨ ਸਿੰਘ ਨੂੰ ਦਸਤਾਰ ਅਤੇ ਸਿਰੋਪਾਓ ਭੇਟ ਕੀਤੇ ਗਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ