ਨਵੀਂ ਦਿੱਲੀ:
ਰੀਮਾ ਕਾਗਤੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਸੁਪਰਬੁਆਏਜ਼ ਆਫ ਮਾਲੇਗਾਓਂ’ ਆਉਂਦੇ ਦਿਨੀਂ 49ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟਿੱਫ) ਵਿੱਚ ਦਿਖਾਈ ਜਾਵੇਗੀ। ਦੁਨੀਆ ਭਰ ਦੇ ਵੱਕਾਰੀ ਫਿਲਮਾਂ ਫੈਸਟੀਵਲਾਂ ’ਚੋਂ ਇੱਕ ਟਿੱਫ 5 ਤੋਂ 15 ਸਤੰਬਰ ਤੱਕ ਚੱਲੇਗਾ। ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਕਸਬੇ ਮਾਲੇਗਾਓਂ ਦੇ ਪਿਛੋਕੜ ਵਾਲੀ ਇਹ ਫਿਲਮ ਅਸਲ ਘਟਨਾਵਾਂ ’ਤੇ ਆਧਾਰਿਤ ਹੈ। ਵਰੁਣ ਗਰੋਵਰ ਵੱਲੋਂ ਲਿਖੀ ਗਈ ਇਹ ਫਿਲਮ 13 ਸਤੰਬਰ ਨੂੰ ਟਿੱਫ ਵਿੱਚ ਦਿਖਾਈ ਜਾਵੇਗੀ। ਫਿਲਮ ਦਾ ਨਿਰਮਾਣ ‘ਐਕਸਲ ਐਂਟਰਟੇਨਮੈਂਟ’ ਨੇ ਕੀਤਾ ਹੈ। ਨਿਰਮਾਤਾਵਾਂ ਅਨੁਸਾਰ ਇਹ ਫਿਲਮ ਮਾਲੇਗਾਓਂ ਕਸਬੇ ਨਾਲ ਸਬੰਧਤ ਫਿਲਮ ਨਿਰਦੇਸ਼ਕ ਨਾਸਿਰ ਸ਼ੇਖ ਦੇ ਜੀਵਨ ’ਤੇ ਆਧਾਰਿਤ ਹੈ। -ਪੀਟੀਆਈ