ਮਾਲੇਰਕੋਟਲਾ:
ਪਿੰਡ ਹਥਨ ਦੀ ਸਮਾਜ ਭਲਾਈ ਟੀਮ ਵੱਲੋਂ ਪਿੰਡ ਵਿੱਚ ਸਾਂਝੀਆਂ ਥਾਵਾਂ ’ਤੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਟੀਮ ਨੇ ਪਿੰਡ ਦੇ ਗਰਿੱਡ ਵਿੱਚ ਬੂਟੇ ਲਾਏ ਗਏ। ਗਰਿੱਡ ’ਚ ਬੂਟੇ ਲਾਉਣ ਦੀ ਰਸਮ ਐੱਸਡੀਓ ਅਬਦੁੱਲ ਸਤਾਰ ਅਤੇ ਜੂਨੀਅਰ ਇੰਜਨੀਅਰ ਕੁਲਦੀਪ ਸਿੰਘ ਆਦਮਪਾਲ ਨੇ ਨਿਭਾਈ। ਜੂਨੀਅਰ ਇੰਜਨੀਅਰ ਕੁਲਦੀਪ ਸਿੰਘ ਆਦਮਪਾਲ ਨੇ ਲੋਕਾਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ। ਟੀਮ ਮੈਂਬਰ ਪਰਮੇਲ ਸਿੰਘ ਨੇ ਕਿਹਾ ਕਿ 450 ਬੂਟੇ ਲਾਉਣ ਦਾ ਟੀਚਾ ਹੈ। ਇਸ ਮੌਕੇ ਨੰਬਰਦਾਰ ਸੁਖਪਾਲ ਸਿੰਘ, ਕਮਲ ਸ਼ਰਮਾ, ਨੰਬਰਦਾਰ ਜਗਜੀਤ ਸਿੰਘ, ਕਰਨਵੀਰ ਸਿੰਘ, ਸੁਖਜੀਤ ਸਿੰਘ ਰਿੰਕੂ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ