ਨਵੀਂ ਦਿੱਲੀ, 11 ਜੁਲਾਈ
ਇਟਲੀ ਦੇ ਫਲੋਰੈਂਸ ਸ਼ਹਿਰ ਵਿੱਚ ਛੁੱਟੀਆਂ ਮਨਾਉਣ ਗਈ ਟੀਵੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਅਤੇ ਉਸਦੇ ਪਤੀ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਪਾਸਪੋਰਟ, ਨਕਦੀ, ਕ੍ਰੈਡਿਟ ਕਾਰਡ ਚੋਰੀ ਕਰ ਲਏ ਗਏ।
ਤ੍ਰਿਪਾਠੀ ਨੇ ਫੋਨ ਰਾਹੀਂ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਉਹ ਐੱਫਆਈਆਰ ਦਰਜ ਕਰਵਾਉਣ ਜਾ ਰਹੇ ਹਨ ਅਤੇ ਮਦਦ ਲਈ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਰਹੇ ਹਨ। ਅਦਾਕਾਰਾ ਨੇ ਦੱਸਿਆ ਕਿ ਕਾਰ ਦੀ ਪਿਛਲੀ ਸੀਟ ਤੇ ਰੱਖਿਆ ਸਾਰਾ ਸਮਾਨ ਚੋਰਾਂ ਨੇ ਸ਼ੀਸ਼ਾ ਤੋੜ ਕੇ ਚੋਰੀ ਕਰ ਲਿਆ ਗਿਆ ਹੈ ਜਿਸ ਵਿਚ ਉਨ੍ਹਾਂ ਦੇ ਪਾਸਪੋਰਟ, ਕ੍ਰੈਡਿਟ ਕਾਰਡ ਸਮੇਤ ਨਕਦੀ ਮੌਜੂਦ ਸੀ। ਉਨ੍ਹਾਂ ਕਿਹਾ ਇਥੇ ਕੋਈ ਹੋਟਲ ਵਿਚ ਸੀਸੀਟੀਵੀ ਕੈਮਰਾ ਨਹੀਂ ਸੀ। ਤ੍ਰਿਪਾਠੀ ਨੇ ਦੱਸਿਆ ਕਿ ਇਥੇ 6 ਵਜੇ ਪੁਲੀਸ ਸਟੇਸ਼ਨ ਬੰਦ ਹੋ ਜਾਂਦੇ ਹਨ ਇਸ ਤੋਂ ਬਾਅਦ ਐਫਆਈਆਰ ਦਰਜ ਨਹੀਂ ਕਰਵਾਈ ਜਾ ਸਕਦੀ। ਉਨ੍ਹਾਂ ਕਿ ਉਹ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਪਰ ਹੌਂਸਲਾ ਬਣਾ ਕੇ ਰੱਖਿਆ ਹੋਇਆ ਹੈ। -ਪੀਟੀਆਈ