ਅਮਲੋਹ:
ਫ਼ੋਟੋਗ੍ਰਾਫਰ ਐਸੋਸੀਏਸ਼ਨ ਅਮਲੋਹ ਦੀ ਹੋਈ ਚੋਣ ਵਿੱਚ ਨਰੇਸ਼ ਕੁਮਾਰ ਸਲਾਣਾ ਪ੍ਰਧਾਨ ਚੁਣੇ ਗਏ ਹਨ। ਪ੍ਰਾਪਤ ਸੂਚਨਾ ਅਨੁਸਾਰ ਕੁੱਲ 25 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚ 14 ਵੋਟਾਂ ਸ੍ਰੀ ਨਰੇਸ਼ ਕੁਮਾਰ ਸਲਾਣਾ ਅਤੇ 10 ਵੋਟਾਂ ਵਿਰੋਧੀ ਉਮੀਦਵਾਰ ਗੁਰਦਰਸ਼ਨ ਸਿੰਘ ਨੂੰ ਮਿਲੀਆਂ। ਇਸ ਚੋਣ ਵਿਚ ਬਲਵਿੰਦਰ ਸਿੰਘ ਅਰੋੜਾ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਸੇਖੋਂ ਸਕੱਤਰ ਅਤੇ ਮਨਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਖਜ਼ਾਨਚੀ ਚੁਣਿਆ ਗਿਆ। ਸ੍ਰੀ ਸਲਾਣਾ ਨੇ ਕਿਹਾ ਕਿ ਉਹ ਸਾਰਿਆਂ ਦੀਆਂ ਆਸਾਂ ਉਮੀਦਾਂ ’ਤੇ ਖ਼ਰੇ ਉਤਰਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਫ਼ੋਟੋਗ੍ਰਾਫਰ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਗੇ। -ਪੱਤਰ ਪ੍ਰੇਰਕ