ਲਹਿਰਾਗਾਗਾ:
ਪਿੰਡ ਰਾਮਗੜ੍ਹ ਸੰਧੂਆਂ ਵਿੱਚ ਕੋਆਪਰੇਟਿਵ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਦੌਰਾਨ ਕੁੱਲ ਚੁਣੇ 10 ਮੈਂਬਰਾਂ ’ਚੋਂ ਪੰਜ ਮੈਂਬਰ ਰਾਮਗੜ੍ਹ ਸੰਧੂਆਂ, ਚਾਰ ਮੈਂਬਰ ਘੋੜੇਨਵ ਅਤੇ ਇੱਕ ਮੈਂਬਰ ਪਿੰਡ ਅੜਕਵਾਸ ਦਾ ਚੁਣਿਆ ਗਿਆ। ਸਰਬਸੰਮਤੀ ਗੁਰਸੇਵਕ ਸਿੰਘ ਵੱਲੋਂ ਆਪਣੇ ਕਾਗਜ਼ ਵਾਪਸ ਲੈਣ ਕਾਰਨ ਹੋਈ ਹੈ। ਇਨ੍ਹਾਂ ਨਵੇਂ ਚੁਣੇ ਮੈਂਬਰਾਂ ਵਿੱਚ ਪਿੰਡ ਘੋੜੇਨਵ ਦੇ ਮਲਕੀਤ ਸਿੰਘ, ਇੰਸਪੈਕਟਰ ਸੁਰਜੀਤ ਸਿੰਘ, ਸੂਬੇਦਾਰ ਗੁਰਸੇਵਕ ਸਿੰਘ ਅਤੇ ਸੁਖਵਿੰਦਰ ਕੌਰ ਮੈਂਬਰ ਚੁਣੇ ਗਏ। ਇਨ੍ਹਾਂ ਨਵੇਂ ਚੁਣੇ ਮੈਂਬਰਾਂ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਇਨ੍ਹਾਂ ’ਚੋਂ ਹੀ ਪ੍ਰਧਾਨਗੀ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਜਥੇਦਾਰ ਹਰਬੰਸ ਸਿੰਘ, ਜੀਤ ਸਿੰਘ, ਰਾਮ ਸਿੰਘ ਨੰਬਰਦਾਰ, ਰਾਮ ਸਿੰਘ ਚਹਿਲ ਤੇ ਚੰਨੀ ਸਿੰਘ ਚਹਿਲ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ