ਪੱਤਰ ਪ੍ਰੇਰਕ
ਫਗਵਾੜਾ, 11 ਜੁਲਾਈ
ਫਗਵਾੜਾ-ਨਕੋਦਰ ਰੋਡ ’ਤੇ ਪਿੰਡ ਮਾਨਵਾਲੀ ਨੇੜੇ ਕਾਰ ਦੀ ਲਪੇਟ ’ਚ ਆਉਣ ਕਾਰਨ ਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਬੰਸ ਸਿੰਘ ਵਾਸੀ ਸਤਨਾਮਪੁਰਾ ਫਗਵਾੜਾ ਵਜੋਂ ਹੋਈ। ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਿਕ ਸਾਈਕਲ ਸਵਾਰ ਜੰਡਿਆਲਾ ਸਾਈਡ ਤੋਂ ਫਗਵਾੜਾ ਵੱਲ ਆ ਰਿਹਾ ਸੀ। ਜਦੋਂ ਉਹ ਪਿੰਡ ਮਾਨਵਾਲੀ ਨਜ਼ਦੀਕ ਪੁੱਜਾ ਤਾਂ ਜੰਡਿਆਲਾ ਸਾਈਡ ਤੋਂ ਹੀ ਆ ਰਹੀ ਵਰਨਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਕਤ ਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।