ਦੁਬਈ, 12 ਜੁਲਾਈ
ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਅਬੂ ਧਾਬੀ ਵਿੱਚ ਇਕ ਸੜਕ ਦਾ ਨਾਮ ਭਾਰਤੀ ਮੂਲ ਦੇ 84 ਸਾਲਾ ਡਾਕਟਰ ਦੇ ਨਾਮ ’ਤੇ ਰੱਖਿਆ ਗਿਆ ਹੈ। ਇਹ ਦੇਸ਼ ਦੇ ਸਿਹਤ ਖੇਤਰ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਪ੍ਰਤੀ ਸ਼ਰਧਾਂਜਲੀ ਹੈ। ਨਗਰ ਕੌਂਸਲ ਅਤੇ ਟਰਾਂਸਪੋਰਟ ਵਿਭਾਗ ਨੇ ਡਾ. ਜੌਰਜ ਮੈਥਿਊ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਅਬੂ ਧਾਬੀ ਵਿੱਚ ਇਕ ਸੜਕ ਦਾ ਨਾਮ ਉਨ੍ਹਾਂ ਦੇ ਨਾਮ ’ਤੇ ਰੱਖਿਆ ਹੈ। ਇਹ ਨਾਮ,‘‘ਯੂਏਈ ਦੇ ਦੂਰਦਰਸ਼ੀ ਲੋਕਾਂ ਦਾ ਸਨਮਾਨ: ਸਮ੍ਰਿਤੀ ਮਾਰਗ’ ਪ੍ਰਾਜੈਕਟ ਤਹਿਤ ਦਿੱਤਾ ਗਿਆ ਹੈ। ਅਲ ਮਫ਼ਰਾਕ ਵਿੱਚ ਸ਼ੇਖ ਸ਼ਾਕਬੂਥ ਮੈਡੀਕਲ ਸਿਟੀ ਕੋਲ ਸੜਕ ਹੁਣ ‘ਜੌਰਜ ਮੈਥਿਊ ਸਟਰੀਟ’ ਦੇ ਨਾਮ ਨਾਲ ਜਾਣੀ ਜਾਵੇਗੀ। -ਪੀਟੀਆਈ