ਮੁੰਬਈ, 12 ਜੁਲਾਈ
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਆਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਸਮਾਗਮ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਆਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਅੱਜ ਰਾਤ ਮੁੰਬਈ ’ਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਸ ਵਿਆਹ ਸਮਾਰੋਹ ਵਿੱਚ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਵੀ ਸ਼ਾਮਲ ਹੋਣ ਦੇ ਚਰਚੇ ਹਨ। ਇਸ ਤੋਂ ਪਹਿਲਾਂ ਬਾਰਾਤ ਐਂਟੀਲੀਆ ਤੋਂ ਜਿਓ ਟਰੇਡ ਸੈਂਟਰ ਪੁੱਜੀ ਜਿਥੇ ਸਾਫਾ ਬੰਨ੍ਹਣ ਦੀ ਰਸਮ ਹੋਈ।
ਇਸ ਮੌਕੇ ਰਜਨੀਕਾਂਤ ਨੇ ਵੀ ਡਾਂਸ ਕੀਤੀ। ਇਸ ਤੋਂ ਇਲਾਵਾ ਸ਼ਾਹਰੁਖ ਖਾਨ, ਸਲਮਾਨ ਖਾਨ, ਸ਼ਾਹਿਦ ਕਪੂਰ, ਮੀਰਾ, ਰਣਬੀਰ ਕਪੂਰ ਤੇ ਆਲੀਆ ਭੱਟ ਆਦਿ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਦੀਪਿਕਾ ਨੇ ਵੀ ਸਮਾਗਮ ਵਿਚ ਹਾਜ਼ਰੀ ਭਰੀ। ਸਿਧਾਰਥ ਮਲਹੋਤਰਾ ਆਪਣੀ ਪਤਨੀ ਕਿਆਰਾ ਅਡਵਾਨੀ ਨਾਲ ਸ਼ਾਮਲ ਹੋਏ। ਕ੍ਰਿਕਟਰ ਸੂਰਿਆ ਕੁਮਾਰ ਯਾਦਵ ਨੇ ਵੀ ਸ਼ਿਰਕਤ ਕੀਤੀ। -ਪੀਟੀਆਈ