ਿਨੱਜੀ ਪੱਤਰ ਪ੍ਰੇਰਕ
ਜਲੰਧਰ, 12 ਜੁਲਾਈ
ਜਲੰਧਰ ਪੱਛਮੀ ਰਾਖਵੇਂ ਹਲਕੇ ਲਈ 10 ਜੁਲਾਈ ਨੂੰ ਪਈਆਂ ਵੋਟਾਂ ਦੀ ਗਿਣਤੀ ਭਲਕੇ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਗਿਣਤੀ ਕੇਂਦਰ ਨੇੜੇ ਆਮ ਲੋਕਾਂ ਦੇ ਆਉਣ-ਜਾਣ ’ਤੇ ਪਾਬੰਦੀ ਹੈ। ਵੋਟਾਂ ਦਾ ਰੁਝਾਨ ਸਵੇਰੇ 9 ਕੁ ਵਜੇ ਆਉਣਾ ਸ਼ੁਰੂ ਹੋ ਜਾਵੇਗਾ ਅਤੇ 10 ਕੁ ਵਜੇ ਤਸਵੀਰ ਸਪਸ਼ਟ ਹੋ ਸਕਦੀ ਹੈ। ਹਲਕੇ ਵਿੱਚ 1 ਲੱਖ 72 ਹਜ਼ਾਰ ਦੇ ਕਰੀਬ ਵੋਟਾਂ ਸਨ ਜਿਨ੍ਹਾਂ ਵਿੱਚੋਂ ਇੱਕ ਲੱਖ ਤੋਂ ਵੀ ਘੱਟ ਵੋਟਾਂ (54.98 ਫ਼ੀਸਦ) ਪੋਲ ਹੋਈਆਂ ਹਨ। ਇਸ ਕਰਕੇ ਵੀ ਨਤੀਜਾ ਛੇਤੀ ਆਉਣ ਦੀ ਸੰਭਾਵਨਾ ਹੈ।