ਗੁੰਟੂਰ:
ਆਂਧਰਾ ਪ੍ਰਦੇਸ਼ ਪੁਲੀਸ ਨੇ ਸੱਤਾਧਾਰੀ ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਉਂਡੀ ਤੋਂ ਵਿਧਾਇਕ ਕੇ. ਰਘੂਰਾਮ ਕ੍ਰਿਸ਼ਨ ਰਾਜੂ ਦੀ ਸ਼ਿਕਾਇਤ ’ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ, ਦੋ ਸੀਨੀਅਰ ਆਈਪੀਐੱਸ ਅਧਿਕਾਰੀਆਂ ਤੇ ਦੋ ਸੇਵਾਮੁਕਤ ਅਧਿਕਾਰੀਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ’ਚ ਰੈੱਡੀ ਤੋਂ ਇਲਾਵਾ ਸੀਨੀਅਰ ਆਈਪੀਐੱਸ ਅਧਿਕਾਰੀ ਪੀਵੀ ਸੁਨੀਲ ਕੁਮਾਰ ਅਤੇ ਪੀਐੱਸਆਰ ਸੀਤਾਰਮਨਜਨੇਲੂ ਜਦਕਿ ਸੇਵਾਮੁਕਤ ਪੁਲੀਸ ਅਧਿਕਾਰੀ ਆਰ. ਵਿਜੈ ਪੌਲ ਅਤੇ ਗੰਟੂਰ ਸਰਕਾਰੀ ਹਸਪਤਾਲ ਦੀ ਸਾਬਕਾ ਸੁਪਰਡੈਂਟ ਜੀ. ਪ੍ਰਭਾਵਤੀ ਸ਼ਾਮਲ ਹਨ। -ਪੀਟੀਆਈ