ਨਵੀਂ ਦਿਲੀ:
ਦਿੱਲੀ ਵਿੱਚ ਵਾਹਨਾਂ ਲਈ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਦੀ ਫੀਸ ’ਚ 40 ਫੀਸਦ ਤੱਕ ਵਾਧਾ ਕੀਤਾ ਗਿਆ ਹੈ। 13 ਸਾਲਾਂ ਵਿੱਚ ਪਹਿਲੀ ਵਾਰ ਦਿੱਲੀ ਸਰਕਾਰ ਨੇ ਚਾਰਜ ਵਿੱਚ ਵਾਧਾ ਕੀਤਾ ਹੈ। ਨਵੀਆਂ ਦਰਾਂ ਤਹਿਤ ਪੈਟਰੋਲ, ਸੀਐੱਨਜੀ ਅਤੇ ਐੱਲਪੀਜੀ ਦੋਪਹੀਆ ਵਾਹਨਾਂ ਅਤੇ ਤਿੰਨ ਪਹੀਆ ਵਾਹਨਾਂ ਲਈ ਪੀਯੂਸੀ ਸਰਟੀਫਿਕੇਟ ਦੀ ਫੀਸ 60 ਰੁਪਏ ਤੋਂ ਵੱਧ ਕੇ 80 ਰੁਪਏ ਹੋ ਜਾਵੇਗੀ। ਉਸੇ ਈਂਧਨ ’ਤੇ ਚੱਲਣ ਵਾਲੇ ਚਾਰ ਪਹੀਆ ਵਾਹਨਾਂ ਲਈ, ਲਾਗਤ 80 ਰੁਪਏ ਤੋਂ ਵੱਧ ਕੇ 110 ਰੁਪਏ ਹੋ ਜਾਵੇਗੀ। ਡੀਜ਼ਲ ਵਾਹਨ ਮਾਲਕਾਂ ਨੂੰ ਉਨ੍ਹਾਂ ਦੇ ਪੀਯੂਸੀ ਚਾਰਜ 100 ਰੁਪਏ ਤੋਂ ਵੱਧ ਕੇ 140 ਰੁਪਏ ਤੱਕ ਹੋ ਜਾਵੇਗੀ। -ਪੱਤਰ ਪ੍ਰੇਰਕ