ਨਵੀਂ ਦਿੱਲੀ, 8 ਜੁਲਾਈ
ਵੈਟਰਨ ਪੱਤਰਕਾਰ ਸੀਕੇ ਨਾਇਕ ਮੁੜ ਤੋਂ ਨਿਰਵਿਰੋਧ ਪ੍ਰੈੱਸ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਹਨ। ਪ੍ਰੈੱਸ ਐਸੋਸੀਏਸ਼ਨ ਦੇਸ਼ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਹੈ। ਸ਼ਨਿਚਰਵਾਰ ਨੂੰ ਹੋਈਆਂ ਚੋਣਾਂ ਦੌਰਾਨ ਪੀਟੀਆਈ ਦੇ ਪੱਤਰਕਾਰ ਸਾਗਰ ਕੁਲਕਰਨੀ ਅਤੇ ਲਕਸ਼ਮੀ ਦੇਵੀ ਨੂੰ ਕ੍ਰਮਵਾਰ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਚੁਣਿਆ ਗਿਆ। ਸੀਨੀਅਰ ਪੱਤਰਕਾਰ ਗਿਆਨੇਸ਼ਵਰ ਦਿਆਲ ਅਤੇ ਜੇਸੀ ਵਰਮਾ ਨੂੰ ਕ੍ਰਮਵਾਰ ਐਸੋਸੀਏਸ਼ਨ ਦਾ ਜੁਆਇੰਟ ਸਕੱਤਰ ਤੇ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਐਸੋਸੀਏਸ਼ਨ ਦੀ ਪੰਜ ਮੈਂਬਰੀ ਪ੍ਰਬੰਧਕ ਕਮੇਟੀ ਵਿੱਚ ਅਰਵਿੰਦ ਸਿੰਘ, ਜੋਗਿੰਦਰ ਸੋਲੰਕੀ, ਸ਼ਾਹਿਦ ਅੱਬਾਸ, ਚਮਨ ਲਾਲ ਗੌਤਮ ਅਤੇ ਕੇਪੀ ਮਲਿਕ ਸ਼ਾਮਲ ਹਨ। -ਪੀਟੀਆਈ