ਪੱਤਰ ਪ੍ਰੇਰਕ
ਜੈਤੋ, 14 ਜੁਲਾਈ
ਯੂਨੀਵਰਸਿਟੀ ਕਾਲਜ ਜੈਤੋ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਐਮਏ ਸਮੈਸਟਰ ਪਹਿਲਾ ਦੇ ਨਤੀਜੇ ਵਿਚ ਚੰਗੀ ਕਾਰਗ਼ੁਜ਼ਾਰੀ ਦਿਖਾਈ ਹੈ।
ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਇਸ ਨਤੀਜੇ ਵਿਚ ਪ੍ਰਥਮ ਰਹਿਣ ਵਾਲੀ ਵਿਦਿਆਰਥਣ ਵੀਰਪਾਲ ਕੌਰ ਨੇ 9 ਐਸਜੀਪੀਏ (ਸਮੈਸਟਰ ਗ੍ਰੇਡ ਪੁਆਇੰਟ ਐਵਰੇਜ) ਹਾਸਲ ਕਰਕੇ ਆਪਣੀ ਅਕਾਦਮਿਕਤਾ ਦਾ ਚੰਗਾ ਮੁਜ਼ਾਹਰਾ ਕੀਤਾ ਹੈ। ਇਸੇ ਤਰ੍ਹਾਂ ਵਿਦਿਆਰਥਣ ਅੰਜਲੀ ਨੇ 8.80, ਕਿਰਨਦੀਪ ਕੌਰ ਨੇ 8.60, ਪ੍ਰਿਯੰਕਾ ਨੇ 8.40, ਪਵਨਦੀਪ ਕੌਰ ਤੇ ਮੀਨਾ ਕੌਰ ਨੇ 8.20 ਐਸਜੀਪੀਏ ਅੰਕ ਗ੍ਰੇਡ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਰਜਨੀਸ਼ ਨੇ 7.80, ਸੁਖਵੀਰ ਸਿੰਘ ਤੇ ਡਿੰਪਲ ਰਾਣੀ ਨੇ 7.60, ਰਾਜਿੰਦਰ ਸਿੰਘ ਤੇਜੀ ਨੇ 7.40, ਯਾਦਵਿੰਦਰ ਸਿੰਘ ਨੇ 7.20, ਕੰਵਲਦੀਪ ਸਿੰਘ ਨੇ 7 ਐਸਜੀਪੀਏ ਅੰਕ ਗ੍ਰੇਡ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਕਾਂਸਟੀਚੁਐਂਟ ਕਾਲਜਿਜ਼ ਦੇ ਡਾਇਰੈਕਟਰ ਪ੍ਰੋਫ਼ੈਸਰ ਡਾ. ਅਮਰਦੀਪ ਸਿੰਘ ਅਤੇ ਕਾਲਜ ਇੰਚਾਰਜ ਪ੍ਰੋ. ਸ਼ਿਲਪਾ ਕਾਂਸਲ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਸ਼ਾਬਾਸ਼ ਦਿੱਤੀ ਹੈ। ਪ੍ਰੋ. ਰੁਪਿੰਦਰਪਾਲ ਸਿੰਘ, ਡਾ. ਗੁਰਬਿੰਦਰ ਕੌਰ ਬਰਾੜ, ਪ੍ਰੋ. ਜਗਸੀਰ ਸਿੰਘ, ਡਾ. ਲਖਵਿੰਦਰ ਸਿੰਘ, ਡਾ. ਜਸਵਿੰਦਰ ਕੌਰ ਅਤੇ ਡਾ. ਹਲਵਿੰਦਰ ਸਿੰਘ ਨੂੰ ਸ਼ਾਨਦਾਰ ਨਤੀਜੇ ਦੀ ਵਧਾਈ ਦਿੰਦਿਆਂ ਭਰਪੂਰ ਹੱਲਾਸ਼ੇਰੀ ਦਿੱਤੀ ਹੈ।