ਮੁੰਬਈ:
ਸਰਕਾਰੀ ਮਾਲਕੀ ਵਾਲੇ ਬੈਂਕਾਂ ਦੇ ਸ਼ੇਅਰਾਂ ਦੀ ਖਰੀਦ ਤੇ ਵਿਦੇਸ਼ੀ ਫੰਡ ਦਾ ਵਹਾਅ ਵਧਣ ਮਗਰੋਂ ਬੰਬੇ ਸਟਾਕ ਐਕਸਚੇਂਜ ਦਾ 30 ਕੰਪਨੀਆਂ ਦੇ ਸ਼ੇਅਰਾਂ ਵਾਲਾ ਸੈਂਸੈਕਸ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਨਵੇਂ ਰਿਕਾਰਡ ਸਿਖਰ ’ਤੇ ਬੰਦ ਹੋਏ। ਸੈਂਸੈਕਸ 145.52 ਨੁਕਤਿਆਂ ਜਾਂ 0.18 ਫੀਸਦ ਦੇ ਉਛਾਲ ਨਾਲ 80,664.86 ਦੇ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਇਸ ਨੇ 342.2 ਨੁਕਤਿਆਂ ਦੇ ਵਾਧੇ ਨਾਲ 80,862.54 ਦੀ ਸਿਖਰ ਨੂੰ ਵੀ ਛੋਹਿਆ। ਉਧਰ ਨਿਫਟੀ ਵੀ 24,586.70 ਦੀ ਸਿਖਰ ’ਤੇ ਬੰਦ ਹੋਇਆ। -ਪੀਟੀਆਈ