ਮੁੰਬਈ:
ਬੰਬੇ ਹਾਈ ਕੋਰਟ ਨੇ 2006 ਮੁੰਬਈ ਰੇਲਗੱਡੀ ਧਮਾਕਾ ਕੇਸ ਨਾਲ ਸਬੰਧਤ ਅਪੀਲਾਂ ’ਤੇ ਅੱਜ ਤੋਂ ਨਿਯਮਤ ਸੁਣਵਾਈ ਸ਼ੁਰੂ ਦਿੱਤੀ ਹੈ। 18 ਸਾਲ ਪਹਿਲਾਂ ਹੋਏ ਦਹਿਸ਼ਤੀ ਹਮਲੇ ਨੇ ਸ਼ਹਿਰ ਦੇ ਪੱਛਮੀ ਰੇਲਵੇ ਨੈੱਟਵਰਕ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਮਲੇ ਵਿਚ 180 ਤੋਂ ਵੱਧ ਜਾਨਾਂ ਜਾਂਦੀਆਂ ਰਹੀਆਂ ਸਨ ਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਜਸਟਿਸ ਅਨਿਲ ਕਿਲੋਰ ਤੇ ਜਸਟਿਸ ਸ਼ਿਆਮ ਚੰਡਕ ਦੀ ਸ਼ਮੂਲੀਅਤ ਵਾਲਾ ਵਿਸ਼ੇਸ਼ ਬੈਂਚ ਧਮਾਕੇ ਦੇ ਦੋਸ਼ੀਆਂ ਵੱਲੋਂ ਆਪਣੀ ਸਜ਼ਾਵਾਂ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ ਵੀ ਸੁਣਵਾਈ ਕਰੇਗਾ। -ਪੀਟੀਆਈ