ਪੱਤਰ ਪ੍ਰੇਰਕ
ਪਾਇਲ, 15 ਜੁਲਾਈ
ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਹੋਣ ਵਾਲੇ 68ਵੇਂ ਫੁਟਬਾਲ ਤੇ ਕਬੱਡੀ ਟੂਰਨਾਮੈਂਟ ਸਬੰਧੀ ਖਿਡਾਰੀਆਂ ਤੇ ਨਗਰ ਵਾਸੀਆਂ ਵੱਲੋਂ ਖੇਡ ਮੇਲਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਇਸ ਸਬੰਧੀ ਨਗਰ ਵਾਸੀਆਂ ਦੀ ਇੱਕ ਮੀਟਿੰਗ ਸਟੇਡੀਅਮ ’ਚ ਹੋਈ, ਜਿਸ ਵਿੱਚ ਸ਼ਹੀਦ ਕਰਨੈਲ ਸਿੰਘ ਸਪੋਰਟਸ ਕਲੱਬ ਈਸੜੂ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿੱਚ ਨੰਬਰਦਾਰ ਪ੍ਰਭਜੋਤ ਸਿੰਘ ਨੂੰ ਪ੍ਰਧਾਨ, ਜਤਿੰਦਰਜੋਤ ਸਿੰਘ ਜੋਤੀ ਨੂੰ ਖਜ਼ਾਨਚੀ, ਸਤਨਾਮ ਸਿੰਘ ਨੂੰ ਸਕੱਤਰ, ਸ਼ੌਕਤ ਅਲੀ ਨੂੰ ਜੂਨੀਅਰ ਸਕੱਤਰ, ਮਨਪ੍ਰੀਤ ਸਿੰਘ ਮੰਨਾ ਨੂੰ ਮੀਤ ਪ੍ਰਧਾਨ, ਨਵਦੀਪ ਸਿੰਘ ਜੌਨੀ ਨੂੰ ਸਟੇਜ ਸਕੱਤਰ ਚੁਣਿਆ ਗਿਆ। ਇਸ ਮੌਕੇ ਜਥੇਦਾਰ ਅਮਰੀਕ ਸਿੰਘ, ਹਰਵਿੰਦਰ ਸਿੰਘ ਬਿਵੇਕੀ, ਸਮਸ਼ੇਰ ਸਿੰਘ ਸ਼ੇਰੀ, ਅਵਤਾਰ ਸਿੰਘ ਕੈਨੇਡਾ, ਕੁਲਦੀਪ ਸਿੰਘ ਬੈਨੀਪਾਲ, ਪਵਿੱਤਰ ਸਿੰਘ, ਮੇਲਾ ਸਿੰਘ, ਮਹਾ ਸਿੰਘ, ਰਾਜਨਪ੍ਰੀਤ ਸਿੰਘ, ਬੂਟਾ ਸਿੰਘ, ਗੁਰਜੀਤ ਸਿੰਘ, ਦਲਜੀਤ ਸਿੰਘ, ਸੁਦਾਗਰ ਖਾਨ, ਜਗਪਾਲ ਸਿੰਘ ਪਾਲਾ, ਯੋਗਰਾਜ ਸਿੰਘ, ਸੁਰਿੰਦਰ ਸਿੰਘ, ਬਲਜੀਤ ਸਿੰਘ ਮੰਗਾ, ਗੁਰਦੀਪ ਸਿੰਘ, ਤਲਵਿੰਦਰ ਸਿੰਘ ਬਿੰਨੀ, ਕੁਲਦੀਪ ਸਿੰਘ ਕੀਪਾ, ਤਰਸੇਮ ਸਿੰਘ, ਸਹਿਜਪਾਲ ਸਿੰਘ ਆਦਿ ਹਾਜ਼ਰ ਸਨ।