ਭੋਪਾਲ, 16 ਜੁਲਾਈ
ਮੱਧ ਪ੍ਰਦੇਸ਼ ਕਾਂਗਰਸ ਨੇ ਪ੍ਰਧਾਨ ਜੀਤੂ ਪਟਵਾਰੀ ਦਾ ਫੋਨ ਹੈਕ ਹੋਣ ਦੀ ਸ਼ਿਕਾਇਤ ਪੁਲੀਸ ਨੂੰ ਦਰਜ ਕਰਵਾਈ ਹੈ। ਪਾਰਟੀ ਦੇ ਮੀਡੀਆ ਵਿਭਾਗ ਦੇ ਸੂਬਾਈ ਮੁਖੀ ਮੁਕੇਸ਼ ਨਾਇਕ ਦੀ ਅਗਵਾਈ ਹੇਠ ਵਫ਼ਦ ਨੇ ਸਾਈਬਰ ਸੈੱਲ ਦੇ ਏਡੀਜੀਪੀ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਪਟਵਾਰੀ ਨੂੰ ਐਪਲ ਕੰਪਨੀ ਨੇ ਨੋਟੀਫਿਕੇਸ਼ਨ ਭੇਜ ਕੇ ਦੱਸਿਆ ਹੈ ਕਿ ਉਨ੍ਹਾਂ ਦੇ ਫੋਨ ਨੂੰ ਸਪਾਈਵੇਅਰ ਨਾਲ ਨਿਸ਼ਾਨਾ ਬਣਾਇਆ ਗਿਆ ਹੈ। -ਪੀਟੀਆਈ