ਪੱਤਰ ਪ੍ਰੇਰਕ
ਪੱਖੋ ਕੈਂਚੀਆਂ, 16 ਜੁਲਾਈ
ਪੱਖੋ ਕੈਂਚੀਆਂ ਪੁਲੀਸ ਚੌਕੀ ਅਧੀਨ ਪੈਂਦੇ ਪਿੰਡ ਬਖਤਗੜ੍ਹ ਵਿੱਚ ਇਕ ਮਜ਼ਦੂਰ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਜ਼ਦੁੂਰ ਵਰਗ ਨਾਲ ਸਬੰਧਤ ਮਨਜੀਤ ਸਿੰਘ (40) ਪੁੱਤਰ ਗੁਰਮੇਲ ਸਿੰਘ ਝਾਰ ਲਾਉਣ ਵਾਲੇ ਪੱਖੇ ਨਾਲ ਮੂੰਗੀ ਦੀ ਸਫ਼ਾਈ ਕਰ ਰਿਹਾ ਸੀ। ਇਸ ਦੌਰਾਨ ਪੱਖੇ ਨੂੰ ਅੱਗੇ ਪਿੱਛੇ ਕਰਨ ਕਰਕੇ ਪੱਖੇ ਦੀ ਤਾਰ ਛਿੱਲੀ ਗਈ ਅਤੇ ਧਰਤੀ ਵਿਚ ਅਰਥ ਹੋਣ ਕਾਰਨ ਮਨਜੀਤ ਸਿੰਘ ਕਰੰਟ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਗਈ। ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਪੁਲੀਸ ਚੌਕੀ ਪੱਖੋ ਕੈਂਚੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਾਰਾ 174 ਹੁਣ 194ਬੀਐਨਐਸਐਸ ਤਹਿਤ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।