ਪੱਤਰ ਪ੍ਰੇਰਕ
ਲਾਲੜੂ, 16 ਜੁਲਾਈ
ਘੱਗਰ ਤੇ ਬੁੱਢਾ ਦਰਿਆ ਦੇ ਮੁੱਦੇ ’ਤੇ ਚੈਅਰਮੈਨ ਦਲਜੀਤ ਸਿੰਘ ਭੋਲਾ ਦੀ ਪ੍ਰਧਾਨਗੀ ਹੇਠ ਕਾਇਮ ਕੀਤੀ ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਹੁਣ ਤੱਕ ਹੋਏ ਕੰਮਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਮੀਟਿੰਗ ’ਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਤੇ ਡੇਰਾਬੱਸੀ ਖੇਤਰ ਵਿੱਚੋਂ ਲੰਘਦੇ ਘੱਗਰ ਦੀ ਸਥਿਤੀ ਬਾਰੇ ਚਾਨਣਾ ਪਾਇਆ। ਸ੍ਰੀ ਰੰਧਾਵਾ ਨੇ ਘੱਗਰ ਵਿੱਚ ਹੜ੍ਹ ਪ੍ਰਬੰਧਨ ਦੀ ਮੌਜੂਦਾ ਸਥਿਤੀ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਕਮੇਟੀ ਦਾ ਧਿਆਨ ਘੱਗਰ ਦਰਿਆ ਕਾਰਨ ਪਿੱਛਲੇ ਸਾਲ ਹੋਏ ਨੁਕਸਾਨ ਵੱਲ ਦਿਵਾਇਆ ਤਾਂ ਜੋ ਅਜਿਹੀ ਸਥਿਤੀ ਨੂੰ ਮੁੜ ਪੈਦਾ ਹੋਣ ਤੋਂ ਰੋਕਣ ਲਈ ਸੰਭਾਵੀ ਹੱਲ ਲਈ ਵਿਚਾਰ ਕੀਤਾ ਜਾ ਸਕੇ।