ਰੂਪਨਗਰ: ਪੀਆਰਟੀਸੀ ਦੇ ਸਾਬਕਾ ਚੇਅਰਮੈਨ, ਖੇਡ ਪ੍ਰੋਮੋਟਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਸਸਕਾਰ 17 ਜੁਲਾਈ ਦਿਨ ਬੁੱਧਵਾਰ ਨੂੰ ਰੂਪਨਗਰ ਜ਼ਿਲ੍ਹੇ ਦੇ ਪਿੰਡ ਚੈੜੀਆਂ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਸਸਕਾਰ ਤੋਂ ਪਹਿਲਾਂ ਸ੍ਰੀ ਚੈੜੀਆਂ ਦੇ ਲੋਕਾਂ ਨੂੰ ਅੰਤਿਮ ਦਰਸ਼ਨ ਕਰਵਾਉਣ ਲਈ ਗੱਡੀ ਸਵੇਰੇ 9 ਵਜੇ ਪ੍ਰਭ ਆਸਰਾ ਆਸ਼ਰਮ ਪਡਿਆਲਾ ਤੋਂ ਰਵਾਨਾ ਹੋਵੇਗੀ, ਜਿਹੜੀ ਕਿ ਬੰਨ੍ਹਮਾਜਰਾ, ਚੱਕਲਾਂ ਤੇ ਬ੍ਰਾਹਮਣਮਾਜਰਾ ਹੁੰਦੀ ਹੋਈ ਚੈੜੀਆਂ ਪੁੱਜੇਗੀ। ਜ਼ਿਕਰਯੋਗ ਹੈ ਕਿ ਸ੍ਰੀ ਚੈੜੀਆਂ ਦਾ 14 ਜੁਲਾਈ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ। -ਪੱਤਰ ਪ੍ਰੇਰਕ