ਗੰਗਟੋਕ:
ਸਿੱਕਮ ਦੇ ਸਾਬਕਾ ਮੰਤਰੀ ਆਰਸੀ ਪੌਡਿਆਲ ਦੀ ਲਾਸ਼ ਪੱਛਮੀ ਬੰਗਾਲ ’ਚ ਸਿਲੀਗੁੜੀ ਨੇੜੇ ਇੱਕ ਨਹਿਰ ’ਚੋਂ ਬਰਾਮਦ ਹੋਈ ਹੈ। ਉਹ ਨੌਂ ਦਿਨ ਤੋਂ ਲਾਪਤਾ ਸਨ। ਪੁਲੀਸ ਨੇ ਦੱਸਿਆ ਕਿ ਪੌਡਿਆਲ (80) ਦੀ ਲਾਸ਼ ਬੀਤੇ ਦਿਨ ਫੁਲਵਾੜੀ ’ਚ ਤੀਸਤਾ ਨਹਿਰ ’ਚੋਂ ਮਿਲੀ ਹੈ। ਪੁਲੀਸ ਨੇ ਦੱਸਿਆ ਕਿ ਸਾਬਕਾ ਮੰਤਰੀ ਸੱਤ ਜੁਲਾਈ ਨੂੰ ਪਾਕਯੌਂਗ ਜ਼ਿਲ੍ਹੇ ਦੇ ਛੋਟਾ ਸਿੰਗਤਮ ਤੋਂ ਲਾਪਤਾ ਹੋ ਗਏ ਸਨ। ਉਨ੍ਹਾਂ ਦੀ ਭਾਲ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। -ਪੀਟੀਆਈ