ਲਾਲੜੂ (ਸਰਬਜੀਤ ਸਿੰਘ ਭੱਟੀ):
ਇਸ ਮੌਸਮ ਦੀ ਪਹਿਲੀ ਜੋਰਦਾਰ ਬਾਰਿਸ਼ ਹੋਣ ਕਰ ਕੇ ਅੱਜ ਲਾਲੜੂ ਵਿੱਚ ਅੰਬਾਲਾ ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਘੋਲੂਮਾਜਰਾ ਤੋਂ ਲੈ ਕੇ ਡੇਰਾਬੱਸੀ ਤੱਕ ਪਾਣੀ ਭਰ ਜਾਣ ਕਾਰਨ ਕਾਫੀ ਦੇਰ ਤੱਕ ਟਰੈਫਿਕ ਵਿੱਚ ਅੜਿੱਕਾ ਬਣਿਆ ਰਿਹਾ ਅਤੇ ਸੈਂਕੜੇ ਵਾਹਨ ਮੁੱਖ ਮਾਰਗ ’ਤੇ ਜ਼ਿਆਦਾ ਪਾਣੀ ਹੋਣ ਕਾਰਨ ਜਾਮ ਵਿੱਚ ਫਸੇ ਰਹੇ ਅਤੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਜਿਵੇਂ ਹੀ ਸਵੇਰੇ ਮੁਸਲਾਧਾਰ ਬਾਰਿਸ਼ ਨਾਲ ਪੂਰਾ ਲਾਲੜੂ ਖੇਤਰ ਵਿੱਚ ਜਲ-ਥਲ ਹੋ ਗਿਆ, ਉਥੇ ਹੀ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਬਰਸਾਤ ਦਾ ਪਾਣੀ ਸੜਕ ਉੱਪਰ ਹੜ ਦੀ ਤਰ੍ਹਾ ਵਗਣ ਲੱਗ ਪਿਆ, ਜਿਸ ਕਾਰਨ ਕਈ ਵਾਹਨ ਪਾਣੀ ਵਿੱਚ ਹੀ ਬੰਦ ਹੋ ਗਏ। ਬੜੀ ਮੁਸ਼ਕਲ ਦੇ ਨਾਲ ਹੌਲੀ ਹੌਲੀ ਜਦੋਂ ਪਾਣੀ ਉਤਰਿਆ ਤਾਂ ਵਾਹਨ ਪਾਣੀ ਤੋਂ ਬਾਹਰ ਨਿਕਲੇ।