ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੁਲਾਈ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਮਾਂਗਟ- 1 ਲੁਧਿਆਣਾ ਦਾ ਚੋਣ ਇਜਲਾਸ ਸੁਖਵਿੰਦਰ ਸਿੰਘ ਲੀਲ ਦੀ ਦੇਖ-ਰੇਖ ਹੇਠ ਅੱਜ ਇੱਥੇ ਸੰਪੰਨ ਹੋਇਆ। ਇਸ ਇਜਲਾਸ ਵਿੱਚ ਬਲਾਕ ਦੇ ਲਗਭਗ 100 ਅਧਿਆਪਕਾਂ ਨੇ ਭਾਗ ਲਿਆ। ਇਸ ਚੋਣ ਇਜਲਾਸ ਵਿੱਚ ਸੁਰਿੰਦਰਪਾਲ ਸਿੰਘ ਨੂੰ ਪ੍ਰਧਾਨ, ਰਮਨਜੀਤ ਸੰਧੂ ਨੂੰ ਸਕੱਤਰ ਅਤੇ ਸਤਿਕਰਤਾਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ।
ਇਸ ਤੋਂ ਇਲਾਵਾ ਨੀਨੂ ਰਾਨਾ, ਬਲਜੀਤ ਕੌਰ, ਸੁਮਨ ਕੁਮਾਰੀ, ਪ੍ਰਤਿਭਾ ਤਗੜ, ਜਤਿੰਦਰ ਕੁਮਾਰ, ਅਮਰਜੀਤ ਸਿੰਘ, ਮਾਨਵਪ੍ਰੀਤ ਪਾਲ ਸਿੰਘ, ਖੁਸ਼ਕਰਮ ਸਿੰਘ, ਇੰਦੂ ਬਾਲਾ, ਨਵਦੀਪ ਸਿੰਘ, ਨਮਨ ਗਰਗ, ਬਰਜਿੰਦਰ ਸਿੰਘ, ਅਸ਼ੋਕ ਕੁਮਾਰ, ਰਾਜੀਵ ਸੈਨ, ਅਮਰਿੰਦਰ ਸਿੰਘ, ਪੂਨਮ ਸ਼ਰਮਾ ਅਤੇ ਅਰੂਸ਼ੀ ਭਠੇਜਾ ਨੂੰ ਬਲਾਕ ਦੀ ਕਾਰਜਕਾਰਨੀ ਦੇ ਮੈਂਬਰ ਚੁਣਿਆ ਗਿਆ। ਅਖੀਰ ਵਿੱਚ ਨਵੇਂ ਚੁਣੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਅਤੇ ਖਜਾਨਚੀ ਸਤਿਕਰਤਾਰ ਸਿੰਘ ਨੇ ਆਏ ਹੋਏ ਡੈਲੀਗੇਟਾਂ ਦਾ ਧੰਨਵਾਦ ਕੀਤਾ।